ਬਿਲਗਾ ਪੁਲੀਸ ਵਲੋਂ ਨਸ਼ਾ ਤਸਕਰੀ ਕੇਸ ਦਾ ਭਗੌੜਾ ਕਾਬੂ ਕੀਤਾ ਗਿਆ
1 min read

ਬਿਲਗਾ ਪੁਲੀਸ ਵਲੋਂ ਨਸ਼ਾ ਤਸਕਰੀ ਕੇਸ ਦਾ ਭਗੌੜਾ ਕਾਬੂ ਕੀਤਾ ਗਿਆ

ਜਲੰਧਰ,13 ਅਕਤੂਬਰ (ਗੁਰਨਾਮ ਸਿੰਘ ਬਿਲਗਾ)

ਜਿਲਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਪੁਲਿਸ ਮੁਖੀ ਸ੍ਰੀ ਰਕੇਸ਼ ਕੁਮਾਰ ਸਬ ਇੰਸਪੈਕਟਰ ਨੇ ਦੱਸਿਆ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਮਾਨਯੋਗ ਐਸ.ਐਸ.ਪੀ. ਸ. ਹਰਕਮਲਪ੍ਰੀਤ ਸਿੰਘ ਖੱਖ  ਅਤੇ ਉਪ ਪੁਲਿਸ ਕਪਤਾਨ ਫਿਲੌਰ ਸ.ਸਰਵਣ ਸਿੰਘ ਬੱਲ ਪੀ.ਪੀ.ਐਸ. ਦਿਆਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭੈੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਦੌਰਾਨ ਬਿਲਗਾ ਥਾਣਾ ਦੇ ਏ.ਐਸ.ਆਈ.ਵਿਜੇ ਕੁਮਾਰ ਅਤੇ ਸਾਥੀ ਕਰਮਚਾਰੀਆਂ ਨੇ ਮੁਕੱਦਮਾ ਨੰਬਰ 229 ਮਿਤੀ 14-12-2020 ਅਧੀਨ ਧਾਰਾ 61-1-14 ਦਾ ਦੋਸ਼ੀ ਭਗੌੜਾ ਸੱਤਪਾਲ ਉਰਫ ਕਾਲਾ ਪੁੱਤਰ ਮੱਖਣ ਸਿੰਘ ਵਾਸੀ ਉਮਰੇਵਾਲ, ਥਾਣਾ ਮਹਿਤਪੁਰ (ਜਲੰਧਰ) ਨੂੰ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਖਿਲਾਫ ਅਗਲੀ ਕਾਰਵਾਈ ਕਰਦਿਆਂ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਉਪਰੋਕਤ ਦੋਸ਼ੀ ਸਤਪਾਲ ਉਰਫ ਕਾਲਾ ਮਾਨਯੋਗ ਅਦਾਲਤ ਸ਼੍ਰੀ ਸੁਖਮਨਦੀਪ ਸਿੰਘ ਜੇ.ਐਮ.ਆਈ.ਸੀ. ਫਿਲੌਰ ਵੱਲੋਂ ਗੈਰ ਹਾਜ਼ਰ ਹੋਣ ਕਰਕੇ ਮਿਤੀ 18-05-2024 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਮੁੱਖ ਅਫਸਰ ਥਾਣਾ ਬਿਲਗਾ ਸ੍ਰੀ ਰਕੇਸ਼ ਕੁਮਾਰ ਨੇ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਨਸ਼ਾਖੋਰੀ ਅਤੇ ਚੋਰੀ ਚਕਾਰੀ ਵਾਲੇ ਭੈੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਾਡਾ ਸਹਿਯੋਗ ਕਰਨ ਤਾਂ ਜੋ ਆਪਾਂ ਸਾਰੇ ਮਿਲ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ।