ਰਾਜਵਿੰਦਰ ਕੌਰ ਦੇ ਸਰਪੰਚ ਬਨਣ ‘ਤੇ ਪਿੰਡ ਤੋਤਾ ਸਿੰਘ ਵਾਲਾ ਚ ਖੁਸ਼ੀ ਦੀ ਲਹਿਰ- ਕਿਸਾਨ ਆਗੂ ਸੁੱਖ ਗਿੱਲ,ਢਿੱਲੋ,ਚੀਮਾਂ,ਜੁਲਕਾ
ਪਹਿਲ ਦੇ ਅਧਾਰ ‘ਤੇ ਹੋਵੇਗਾ ਪਿੰਡ ਤੋਤਾ ਸਿੰਘ ਵਾਲੇ ਦਾ ਵਿਕਾਸ- ਲਾਡੀ ਢੋਸ
ਚੰਡੀਗੜ੍ਹ, 16 ਅਕਤੂਬਰ ( ਗੁਰਨਾਮ ਸਿੰਘ ਬਿਲਗਾ ) ਬੀਤੇ ਦਿਨੀ ਪਿੰਡ ਤੋਤਾ ਸਿੰਘ ਵਾਲਾ ਹਲਕਾ ਧਟਮਕੋਟ ਜਿਲ੍ਹਾ ਮੋਗਾ ਦੀ ਗ੍ਰਾਂਮ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋਈ ਇਸ ਮੌਕੇ ਕਿਸਾਨ ਆਗੂ ਸੁੱਖ ਗਿੱਲ ਤੋਤਾ ਸਿੰਘ ਵਾਲਾ,ਗੁਰਸਾਹਿਬ ਢਿੱਲੋਂ,ਅਰਵਿੰਦਰ ਢਿੱਲੋਂ,ਗੁਰਪ੍ਰਤਾਪ ਜੁਲਕਾ,ਸੰਤੋਖ ਸਿੰਘ ਚੀਮਾਂ ਨੇ ਦੱਸਿਆ ਕੇ ਰਾਜਵਿੰਦਰ ਕੌਰ ਸਰਪੰਚ,ਕੁਲਵਿੰਦਰ ਸਿੰਘ ਗਿੱਲ,ਸੱਤਿਆ ਰਾਣੀ,ਗੁਰਲਵ ਸਿੰਘ,ਪਰਮਜੀਤ ਕੌਰ,ਸਤਨਾਮ ਸਿੰਘ ਸਾਰੇ ਪੰਚ ਚੁਣੇ ਗਏ ਹਨ,ਇਸ ਮੌਕੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣਾ ਮੇਰਾ ਤੇ ਮੇਰੇ ਸਵੱਰਗ ਵਾਸੀ ਪਿਤਾ ਕੁਲਦੀਪ ਸਿੰਘ ਢੋਸ ਮੈਂਬਰ ਐਸ ਜੀ ਪੀ ਸੀ ਦਾ ਸੁਪਨਾ ਸੀ ਜੋ ਅੱਜ ਪੂਰਾ ਹੋ ਰਿਹਾ ਹੈ ਅਤੇ ਪਿੰਡ ਤੋਤਾ ਸਿਂਘ ਵਾਲੇ ਦੇ ਲੋਕਾਂ ਨਾਲ ਢੋਸ ਪਰਿਵਾਰ ਦਾ ਬਹੁਤ ਪੁਰਾਣਾ ਮੋਹ ਹੈ ਅਤੇ ਇਸ ਪਿੰਡ ਦਾ ਵਿਕਾਸ ਪਹਿਲ ਦੇ ਅਧਾਰ ਤੇ ਹੋਵੇਗਾ,ਇਸ ਮੌਕੇ ਕਿਸਾਨ ਆਗੂ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਨੇ ਕਿਹਾ ਕੇ ਸ਼ੁਰੂ ਤੋਂ ਜਦ ਜਵਾਨੀ ਚ ਪੈਰ ਰੱਖਿਅ ਸੀ ਤਾਂ ਸਿਆਸਤ ਦੀ ਗੁੜਤੀ ਸਵ: ਕੁਲਦੀ ਸਿੰਘ ਢੋਸ ਜੀ ਨੇ ਦਿੱਤੀ ਸੀ ਅੱਜ ਮੈਂ ਜੋ ਵੀ ਹਾਂ ਉਹ ਢੋਸ ਸਾਹਬ ਦੀ ਬਦੌਲਤ ਹਾਂ,ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਕਿਹਾ ਕੇ ਵਿਤਕਰੇ ਭਰਾਵਾਂ ਵਿੱਚ ਵੀ ਹੋ ਜਾਂਦੇ ਨੇ ਪਰ ਲਾਡੀ ਢੋਸ ਮੇਰੇ ਵੱਡੇ ਭਰਾਵਾਂ ਦੀ ਥਾਂ ਹਨ ਅਸੀਂ ਅੱਜ ਵੀ ਇੱਕ ਦੂਜੇ ਦਾ ਓਨਾਂ ਹੀ ਸਤਿਕਾਰ ਕਰਦੇ ਹਾਂ ਜਿਨਾਂ ਪਹਿਲੇ ਦਿਨੋਂ ਢੋਸ ਸਾਹਬ ਦੇ ਹੁੰਦਿਆਂ ਕਰਦੇ ਸੀ,ਸੁੱਖ ਗਿੱਲ ਨੇ ਕਿਹਾ ਕੇ ਅਸੀਂ ਸਾਰੇ ਐਮ ਐਲ ਏ ਲਾਡੀ ਢੋਸ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਪਾਰਟੀਬਾਜੀ ਤੋਂ ਉੱਪਰ ਉੱਠਕੇ ਪਿੰਡ ਤੋਤਾ ਸਿੰਘ ਵਾਲਾ ਦੀ ਸਰਬਸੰਮਤੀ ਨਾਲ ਸਾਂਝੀ ਪੰਚਾਇਤ ਬਣਾਈ ਹੈ,ਇਸ ਮੋਕੇ ਗੁਰਜੀਤ ਸਿੰਘ ਖੰਬਾ,ਲਸ਼ਮਨ ਸਿੰਘ ਧਰਮਕੋਟ,ਮੁਕੰਦ ਸਿੰਘ ਬੂਰਾ ਧਰਮਕੋਟ ਵਿਸ਼ੇਸ਼ ਤੌਰ ਤੇ ਹਾਜਰ ਹੋਏ,ਇਸ ਤੋਂ ਇਲਾਵਾ ਮਨਦੀਪ ਸਿੰਘ ਸ਼ੇਰਪੁਰੀਏ,ਰਣਜੀਤ ਸਿੰਘ ਗਿੱਲ,ਸੱਤਪਾਲ ਸਿੰਘ,ਜੱਸਾ ਸਰਪੰਚ,ਹਰਬੰਸ ਸਿੰਘ ਢਿਲ਼ੋਂ,ਬਲਵੰਤ ਸਿੰਘ ਗਿੱਲ,ਚੰਨਣ ਸਿੰਘ ਗਿੱਲ,ਲਖਵਿੰਦਰ ਸਿੰਘ ਫੌਜੀ,ਰਣਜੀਤ ਸਿੰਘ ਨਵਾਂ,ਚੰਨਾਂ ਮਸੀਹ,ਥੋਮੂੰ ਮਸੀਹ,ਮੱਤੀ ਮਸੀਹ,ਲਖਵਿੰਦਰ ਸਿੰਘ ਗਿੱਲ,ਮਨਜਿੰਦਰ ਸਿੰਘ ਢਿੱਲੋਂ,ਗੁਰਚਰਨ ਸਿੰਘ ਢਿੱਲੋਂ,ਮੁਖਤਿਆਰ ਸਿੰਘ ਚੀਮਾ,ਬਲਦੇਵ ਸਿੰਘ ਢਿੱਲੋਂ,ਪੂਰਨ ਸਿੰਘ ਗਿੱਲ,ਲਾਲ ਸਿੰਘ,ਜਗਦੀਸ਼ ਸਿੰਘ ਸਰਪੰਚ,ਜੱਗਜੀਵਨ ਸਿੰਘ,ਤਰਲੋਚਨ ਸਿੰਘ,ਗੋਰੀ,ਗੁਰਭਜਨ ਸਿੰਘ ਢਿੱਲੋਂ,ਤਰਸੇਮ ਸਿੰਘ ਲਾਲਾ,ਬਲਜੀਤ ਸਿੰਘ ਜੁਲਕਾ,ਰਛਪਾਲ ਸਿੰਘ ਜੁਲਕਾ,ਗੋਪਾਲ ਸਿੰਘ ਭਾਈਆ,ਚਰਨਜੀਤ ਮਸੀਹ,ਚਰਨਜੀਤ ਸਿੰਘ ਫੌਜੀ,ਸਵੱਰਨ ਸਿੰਘ ਫੌਜੀ,ਤਲਵਿੰਦਰ ਗਿੱਲ,ਕਰਨ ਗਾਬਾ ਆਦਿ ਪਿੰਡ ਵਾਸੀ ਹਾਜਰ ਸਨ ।